ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਯੁਧ ਦੇ ਰਾਜੇ ਦਾ ਯੁਧ ਅਤੇ ਸ਼ਾਂਤੀ ਬਾਰੇ ਖੁਲਾਸਾ, ਸਤ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ, ਮੈਂ ਕਿਰਾਏ ਵਾਲੀਆਂ ਗਡੀਆਂ ਵਿਚੋਂ ਇਕ ਵਿਚ ਲੁਕ ਗਈ। ਅਤੇ ਉਸ ਸਮੇਂ ਗਡੀ ਜਿਹੜੀ ਮੈਂ ਕਿਰਾਏ ਤੇ ਲੈ ਸਕਦੀ ਸੀ, ਮੈਂ ਤੁਹਾਨੂੰ ਦਸ‌ਿਆ ਸੀ, ਸਟਿਕ ਸ਼ਿਫਟ ਵਾਲੀ ਸੀ। ਮੈਂ ਆਪਣੀ ਪੂਰੀ ਜਿੰਦਗੀ ਵਿਚ ਕਦੇ ਇਕ ਸਟਿਕ ਸ਼ਿਫਟ ਵਾਲੀ ਨਹੀਂ ਚਲਾਈ ਸੀ। (...) ( ਸਤਿਗੁਰੂ ਜੀ ਨੇ ਇਕ ਹਾਏਵੇ ਉਤੇ ਪਹਿਲੀ ਵਾਰ ਇਕ ਸਟਿਕ ਸ਼ਿਫਟ ਕਿਵੇਂ ਚਲਾਈ ਸੀ? ਇਹ ਪਤਾ ਕਰਨ ਲਈ ਦੇਖਦੇ ਰਹਿਣਾ! )

ਸੋ ਮੈਂ ਲੋਕਾਂ ਨੂੰ ਪੁਛਿਆ ਜੋ ਮੇਰੇ ਨਾਲ ਕਤਾਰ ਵਿਚ ਖੜੇ ਸਨ, "ਕੀ ਤੁਹਾਡੇ ਕੋਲ ਇਕ ਟੈਕਸੀ ਨੰਬਰ ਹੈ ਤਾਂ ਜੋ ਮੈਂ ਆਪਣੇ ਲਈ ਇਕ ਟੈਕਸੀ ਬੁਲਾ ਸਕਾਂ?" ਸੋ ਇਕ ਰਹਿਮਦਿਲ ਔਰਤ ਉਹ ਕਤਾਰ ਵਿਚੋਂ ਨਿਕਲ ਗਈ, ਅਤੇ ਕਿਹਾ, "ਉਧਰ ਉਥੇ, ਉਥੇ ਇਕ ਦੁਕਾਨ ਹੈ। ਉਥੇ ਅੰਦਰ ਇਕ ਟੈਕਸੀ ਬੁਲਾਉਣ ਲਈ ਤੁਹਾਡੇ ਕੋਲ ਇਕ ਮੁਫਤ ਫੋਨ ਹੋਵੇਗਾ।" (...) ਉਸ ਨੇ ਇਥੋਂ ਤਕ ਮੈਨੂੰ ਦਿਖਾਇਆ ਕਿਵੇਂ ਉਹ ਫੋਨ ਤੇ ਕਾਲ ਕਰਨਾ ਹੈ: "ਬਸ ਇਸ ਨੂੰ ਚੁਕੋ ਅਤੇ ਕੋਈ ਵਿਆਕਤੀ ਤੁਹਾਡੇ ਨਾਲ ਗਲ ਕਰੇਗਾ, ਅਤੇ ਫਿਰ ਤੁਸੀਂ ਕਹਿਣਾ ਤੁਸੀਂ ਇਕ ਟੈਕਸੀ ਚਾਹੁੰਦੇ ਹੋ, ਅਤੇ ਤੁਸੀਂ ਉਹਨਾਂ ਨੂੰ ਦਸੋ ਤੁਸੀਂ ਕਿਥੇ ਹੋ, ਅਤੇ ਉਹ ਆਉਣਗੇ।" ਮੈਂ ਇਹ ਵੀ ਨਹੀਂ ਜਾਣਦੀ ਸੀ ਮੈਂ ਕਿਥੇ ਸੀ। ਸੋ ਮੈਂ ਕਿਹਾ, "ਦੁਕਾਨ।" ਅਤੇ ਉਨਾਂ ਨੇ ਕਿਹਾ, "ਸਾਡੇ ਕੋਲ ਬਹੁਤ ਸਾਰੀਆਂ ਇਸ ਤਰਾਂ ਦੀਆਂ ਦੁਕਾਨਾਂ ਹਨ। ਸੋ ਤੁਹਾਨੂੰ ਮੈਨੂੰ ਸਰਨਾਵਾਂ ਦੇਣਾ ਪਵੇਗਾ।" ਸੋ, ਮੈਂ ਦੁਕਾਨ ਦੇ ਕਾਮ‌ਿਆਂ ਨੂੰ ਪੁਛਿਆ ਆ ਕੇ ਅਤੇ ਟੈਕਸੀ (ਡਰਾਈਵਰ) ਨਾਲ ਗਲ ਕਰਨ ਲਈ। ਮੈਂ ਇਕ "ਮਿਸਰ ਦੀ ਧਰਤੀ ਉਤੇ ਇਕ ਅਜਨਬੀ ਸੀ।" ਸੋ ਉਨਾਂ ਨੇ ਮੇਰੀ ਮਦਦ ਕੀਤੀ ਅਤੇ ਮੈਂਨੂੰ ਇਕ ਟੈਕਸੀ ਮਿਲ ਗਈ।

ਅਤੇ ਫਿਰ ਬਾਅਦ ਵਿਚ, ਮੈਂ ਇਕ ਹੋਟਲ ਕਮਰਾ ਲਿਆ, ਇਕ ਛੋਟਾ, ਸਸਤਾ ਜਿਹਾ। ਮੈਂ ਕੁਝ ਪੈਸੇ ਬਦਲਾਉਣ ਲਈ ਗਈ, ਅਤੇ ਫਿਰ ਮੈਂ ਸੁਰ‌ਖਿਅਤ ਮਹਿਸੂਸ ਕੀਤਾ। ਪਰ ਫਿਰ ਹੋਟਲ ਨੇ ਮੈਨੂੰ ਬਹੁਤ ਚੀਜ਼ਾਂ ਪੁਛੀਆਂ - ਸਿਰਫ ਪਾਸਪੋਰਟ ਹੀ ਨਹੀਂ, ਪਰ ਡਰਾਈਵਰ ਲਾਏਸੰਸ - ਪ੍ਰਮਾਤਮਾ ਜਾਣਦਾ ਹੈ, ਮੇਰੇ ਕੋਲ ਨਹੀਂ ਹੈ। ਅਤੇ ਫਿਰ ਕ੍ਰੈਡਿਟ ਕਾਰਡ - ਮੈਂ ਇਹ ਦੇਣ ਲਈ ਤਿਆਰ ਨਹੀਂ ਸੀ, ਕਿਉਂਕਿ ਇਹ ਮੇਰੇ ਨਾਮ ਵਿਚ ਨਹੀਂ ਹੈ - ਮੈਂ ਉਧਾਰਾ ਲਿਆ ਸੀ। ਓਹ, ਮੇਰੀ ਜਿੰਦਗੀ ਇਤਨੀ ਆਸਾਨ ਨਹੀਂ ਹੈ। ਤੁਸੀਂ ਸੋਚਦੇ ਹੋ ਇਹ ਹੈ - ਇਹ ਨਹੀਂ ਹੈ। ਮੈਂ ਪਹਿਲੇ ਹੀ ਸੋਚ‌ਿਆ ਸੀ ਮੇਰੀ ਜਿੰਦਗੀ ਸੌਖੀ ਹੈ - ਇਹ ਨਹੀਂ ਹੈ। ਸੋ ਮੈਂ ਉਸ ਹੋਟਲ ਵਿਚ ਵੀ ਨਹੀਂ ਠਹਿਰ ਸਕੀ ਜਾਂ ਤਾਂ ਕਿਉਂਕਿ ਮੈਂ ਕਾਫੀ "ਭਰੋਸੇਯੋਗ" ਨਹੀਂ ਹਾਂ। ਉਹ ਤੁਹਾਡੇ ਚਿਹਰੇ ਵਿਚ, ਤੁਹਾਡੀ ਗਲ ਵਿਚ, ਤੁਹਾਡੀ ਦਿਖ ਵਿਚ ਵਿਸ਼ਵਾਸ਼ ਨਹੀਂ ਕਰਦੇ - ਭਾਵੇਂ ਤੁਸੀਂ ਕਿਤਨੇ ਵੀ ਕੋਮਲ ਦਿਖਾਈ ਦਿੰਦੇ ਹੋ ਜਾਂ ਹੋ, ਜਾਂ ਕਿਤਨੀ ਨਿਮਰਤਾ ਨਾਲ ਤੁਸੀਂ ਗਲ ਕਰਦੇ ਹੋ - ਉਹ ਪ੍ਰਿੰਟ ਕੀਤੇ ਹੋਏ ਕ੍ਰੈਡਿਟ ਕਾਰਡ ਵਿਚ ਵਿਸ਼ਵਾਸ਼ ਕਰਦੇ ਹਨ। ਉਦਾਹਰਣ ਵਜੋਂ ਇਸ ਤਰਾਂ। ਸੋ ਮੈਂ ਉਸ ਹੋਟਲ ਵਿਚ ਨਹੀਂ ਰਹਿ ਸਕੀ। ਮੈਨੂੰ ਰਾਤ ਨੂੰ ਇਕ ਟੈਕਸੀ ਨਾਲ ਛਡਣਾ ਪਿਆ ਕਿਉਂਕਿ ਮੈਂ ਨਹੀਂ ਜਾਣਦੀ ਸੀ ਹੋਰ ਕੀ ਕਰਾਂ - ਉਸ ਸਮੇਂ ਕੋਈ ਹੋਰ ਦੁਕਾਨਾਂ ਨਹੀਂ, ਕੋਈ ਹੋਰ ਰੇਲ ਗਡੀਆਂ ਨਹੀਂ, ਕੋਈ ਹੋਰ ਬਸਾਂ ਨਹੀਂ ਸੀ।

ਮੈਂ ਲੰਡਨ ਤੋਂ ਇਕ ਟੈਕਸੀ ਨਾਲ ਗਈ ਜਿਥੇ ਵੀ ਮੈਨੂੰ ਜਾਣਾ ਚਾਹੀਦਾ ਸੀ। ਇਹਦੇ ਲਈ ਲਗਭਗ ਦੋ ਘੰਟੇ ਲਗੇ। ਅਤੇ ਟੈਕਸੀ ਡਰਾਈਵਰ ਇਕ ਮੁਸਲਮਾਨ ਸੀ। ਉਸ ਨੇ ਮੈਨੂੰ ਕਿਹਾ ਉਹ ਇਕ ਮੁਸਲਮਾਨ ਹੈ। ਵਧੀਆ, ਠੀਕ ਹੈ। ਸੋ‌ ਮੈਂ ਉਸ ਨੂੰ ਅਲਾ ਦੇ ਨਾਮ ਵਿਚ ਸੁਆਗਤ ਕੀਤਾ। ਪਰ ਸ਼ਾਇਦ ਉਹਦੇ ਕੋਲ ਆਪਣੀ ਪਤਨੀ ਨਾਲ ਇਕ ਬੁਰਾ ਸਮਾਂ ਸੀ ਜਾਂ ਘਰੇ ਕੁਝ ਚੀਜ਼ ਸੀ; ਉਹ ਸਾਰੇ ਰਾਹ ਬਸ ਬਹੁਤ ਸਖਤੀ ਨਾਲ ਬੋਲਦਾ ਰਿਹਾ, ਕਿਸੇ ਵੀ ਚੀਜ਼ ਲਈ, ਕਿਸੇ ਵੀ ਕਾਰਨ - ਬਸ ਕਠੋਰਤਾ ਨਾਲ ਗਲ ਕੀਤੀ। ਪਰ ਫਿਰ, ਅਚਾਨਕ ਹੀ ਉਸ ਦੀ ਸੁਰ ਬਦਲ ਗਈ। ਉਸ ਨੇ ਗਲਾਂ ਕੀਤੀਆਂ ਕਿਵੇਂ ਉਹ ਇਹ ਅਤੇ ਉਹ ਨਹੀਂ ਖਾਣਾ ਚਾਹੁੰਦਾ ਐਲਰਜ਼ੀਆਂ ਦੇ ਕਾਰਨ। ਸੋ ਮੈਂ ਕਿਹਾ, "ਓਹ, ਫਿਰ ਤੁਸੀਂ ਤਕਰੀਬਨ ਜਿਵੇਂ ਵੀਗਨ ਹੋ।" ਉਸ ਨੇ ਕਿਹਾ, "ਨਹੀਂ, ਮੈਂ ਵੀਗਨ ਨਹੀਂ ਹਾਂ। ਮੈਂ ਬਸ ਇਹ ਅਤੇ ਉਹ ਖਾਂਦਾ ਕਿਉਂਕਿ ਇਹ ਐਲਰਜ਼ੀ ਬਗੈਰ ਹੈ। ਮੈਂ ਬਦਾਮ-ਦੁਧ ਪੀਂਦਾ ਹਾਂ ਅਤੇ ਲੈਕਟੋਜ਼-ਜ਼ੀਰੋ ਦੁਧ।" ਮੈਂ ਕਿਹਾ, "ਓਹ, ਮੈਂ ਜਾਣਦੀ ਹਾਂ, ਮੈਂ ਜਾਣਦੀ ਹਾਂ। ਕਿਉਂਕਿ ਮੈਂ ਵੀਗਨ ਹਾਂ, ਮੈਂ ਇਹ ਅਤੇ ਉਹ ਵੀਗਨ ਦੁਧ ਪੀਂਦੀ ਹਾਂ। ਮੈਂ ਲੈਕਟੋਸ ਦੁਧ ਨਹੀਂ ਪੀਂਦੀ।"

ਅਤੇ ਫਿਰ ਜਦੋਂ ਅਸੀਂ ਦੁਕਾਨ ਤੇ ਰੁਕੇ ਕਿਉਂਕਿ ਉਸ ਨੂੰ ਆਪਣੀ ਗਡੀ ਵਿਚ ਤੇਲ ਪਾਉਣ ਦੀ ਲੋੜ ਸੀ, ਮੈਂ ਅੰਦਰ ਜਾ ਕੇ ਅਤੇ ਉਸ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ - ਸਭ ਵੀਗਨ - ਬਿਸਕੁਟ, ਕੇਕ ਅਤੇ ਵਖ-ਵਖ ਕਿਸਮਾਂ ਦਾ ਵੀਗਨ ਦੁਧ ਟ੍ਰਾਏ ਕਰਨ ਲਈ। ਅਤੇ ਫਿਰ ਉਹ ਮੇਰੇ ਨਾਲ ਦੁਬਾਰਾ ਬਹੁਤ ਕਠੋਰ ਹੋਣਾ ਸ਼ੁਰੂ ਹੋ ਗਿਆ। ਉਸ ਨੇ ਸਾਰਾ ਸਮਾਨ ਮੇਰੇ ਹਥਾਂ ਤੋਂ ਖੋਹ ਲਿਆ ਅਤੇ ਪਿਛੇ ਸ਼ੈਲਵਾਂ ਉਤੇ ਵਾਪਸ ਸੁਟ ਦਿਤਾ। ਮੈਂ ਕਿਹਾ, "ਪਰ ਕਿਉਂ? ਮੈਂ ਇਹਦੇ ਲਈ ਭੁਗਤਾਨ ਕਰਾਂਗੀ।" ਉਸ ਨੇ ਕਿਹਾ, "ਨਹੀਂ, ਨਹੀਂ, ਨਹੀਂ! ਮੈਂ ਨਹੀਂ ਚਾਹੁੰਦਾ! ਮੈਂ ਨਹੀਂ ਚਾਹੁੰਦਾ! ਮੈਂ ਨਹੀਂ ਚਾਹੁੰਦਾ!" ਉਹ ਬਹੁਤ ਹੀ ਕਠੋਰ ਸੀ। ਉਸਦੇ ਕੋਲ ਕੁਝ ਸਮਸ‌ਿਆ ਹੋਵੇਗੀ, ਸਰੀਰਕ ਤੌਰ ਤੇ ਜਾਂ ਕੁਝ ਅਜਿਹਾ। ਜਾਂ ਸ਼ਾਇਦ ਇਹ ਬਹੁਤ ਦੇਰ ਰਾਤ ਦੇ ਸਮੇਂ ਸੀ ਅਤੇ ਉਹ ਮੈਨੂੰ ਇਤਨਾ ਦੂਰ ਲਿਜਾਣ ਲਈ ਤਿਆਰ ਨਹੀਂ ਸੀ, ਪਰ ਉਸ ਨੂੰ ਜਾਣਾ ਪਿਆ ਕਿਉਂਕਿ ਉਹ ਡਿਊਟੀ ਉਤੇ ਸੀ। ਉਹ ਸਵਾਰੀਆਂ ਲੈਣ ਲਈ ਕਤਾਰ ਵਿਚ ਸੀ ਸੋ ਉਸ ਨੂੰ ਕਰਨਾ ਪਿਆ। ਮੈਂ ਸਾਰਾ ਸਮਾਂ ਮੁਆਫੀ ਮੰਗਦੀ ਰਹੀ। ਮੈਂ ਕਿਹਾ, "ਮਾਫ ਕਰਨਾ, ਮਾਫ ਕਰਨਾ। ਇਹ ਬਹੁਤ ਦੇਰ ਰਾਤ ਹੈ ਅਤੇ ਮੈਂ ਇਹ ਤੁਹਾਡੇ ਲਈ ਪੂਰਾ ਕਰਾਂਗੀ। ਮੈਂ ਤੁਹਾਡੇ ਮੰਗਣ ਤੋਂ ਵਧ ਭੁਗਤਾਨ ਕਰਾਂਗੀ। ਇਹਦੇ ਬਾਰੇ ਚਿੰਤਾ ਨਾ ਕਰੋ। ਅਤੇ ਇਥੇ, ਕੁਝ ਪਹਿਲਾਂ ਲੈ ਲਵੋ। ਇਥੇ। ਇਹ £50 ਤੁਹਾਡੇ ਲਈ ਹੈ। ਕ੍ਰਿਪਾ ਕਰਕੇ, ਇਹ ਸਿਰਫ ਤੁਹਾਡੇ ਇਕਲੇ ਲਈ ਪਹਿਲਾਂ ਹੈ। ਅਤੇ ਬਾਅਦ ਵਿਚ, ਮੈਂ ਤੁਹਾਨੂੰ ਹੋਰ ਭੁਗਤਾਨ ਕਰਾਂਗੀ, ਠੀਕ ਹੈ?" ਫਿਰ ਉਸ ਨੇ ਕਿਹਾ, "ਨਹੀਂ, ਨਹੀਂ। ਤੁਸੀਂ ਇਹ ਰਖ ਲਵੋ। ਮੈਨੂੰ ਬਾਅਦ ਵਿਚ ਸਾਰਾ ਇਕਠਾ ਭੁਗਤਾਨ ਕਰਨਾ - ਠੀਕ ਹੈ।"

ਉਹ ਪੈਸੇ ਲੈਣ ਬਾਰੇ ਨਹੀਂ ਸੀ ਜਾਂ ਮੁਸੀਬਤ ਬਨਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਉਹ ਬਸ ਉਸ ਸਮੇਂ ਕਿਸੇ ਕਿਸਮ ਦੀ ਮੁਸੀਬਤ ਵਿਚ ਸੀ। ਫਿਰ, ਮੈਂ ਉਸ ਦੇ ਨਾਲ ਇਸਲਾਮ ਬਾਰੇ ਗਲਾਂ ਕੀਤੀਆਂ, ਕੁਝ ਚੀਜ਼ ਜੋ ਮੈਂ ਹਦਿਤ ਅਤੇ ਕੁਰਾਨ ਬਾਰੇ ਜਾਣਦੀ ਹਾਂ। ਫਿਰ, ਉਸ ਨੇ ਇਹ ਪਸੰਦ ਕਰਨਾ ਸ਼ੁਰੂ ਕੀਤਾ। ਸੋ, ਅਸੀਂ ਠੀਕ ਸੀ। ਅਸੀਂ ਅਖੀਰਲੇ ਮਿੰਟ ਤਕ ਦੋਸਤ ਸੀ। ਅਤੇ ਫਿਰ, ਜਿਥੇ ਮੈਂਨੂੰ ਜਾਣਾ ਚਾਹੀਦਾ ਸੀ ਮੈਂ ਉਥੇ ਗਈ। ਫਿਰ ਮੈਂ ਕਿਹਾ, "ਕ੍ਰਿਪਾ ਕਰਕੇ ਇਥੇ ਇਸ ਵੀਗਨ ਰੈਸਟਰਾਂਟ ਦੇ ਸਾਹਮੁਣੇ ਰੁਕੋ। ਮੈਨੂੰ ਕੁਝ ਚੀਜ਼ ਖਾਣ ਦੀ ਲੋੜ ਹੈ।" ਨਾਲੇ, ਮੈਂ ਨਹੀਂ ਚਾਹੁੰਦੀ ਸੀ ਉਹ ਜਾਣ ਲਵੇ ਮੈਂ ਅਗੇ ਕਿਥੇ ਜਾ ਰਹੀ ਸੀ। ਮੈਂ ਅਕਸਰ ਅਧੇ ਰਾਹ ਵਿਚ ਆਪਣੀ ਟੈਕਸੀ ਬਦਲਦੀ ਹਾਂ ਆਪਣੀ ਸੁਰਖਿਆ ਨੂੰ ਬਣਾਈ ਰਖਣ ਲਈ। ਉਹ ਹੈ ਜੋ ਮੈਂ ਸੋਚਦੀ ਹਾਂ। ਇਹ ਕਿਵੇਂ ਵੀ ਸੁਰਖਿਅਤ ਹੈ, ਇਕ ਸੁਰਖਿਅਤ ਦੇਸ਼, ਪਰ ਮੈਂ ਹਮੇਸ਼ਾਂ ਵਾਧੂ ਸਾਵਧਾਨੀਆਂ ਵਰਤਣ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਮੈਂ ਅਕਸਰ ਇਕਲੀ ਸਫਰ ਕਰਦੀ ਹਾਂ। ਕਿਵੇਂ ਵੀ, ਸੋ ਮੈਂ ਰੈਸਟਰਾਂਟ ਵਿਚ ਗਈ ਅਤੇ ਕੁਝ ਵੀਗਨ ਭੋਜ਼ਨ ਆਰਡਰ ਕੀਤਾ, ਅਤੇ ਫਿਰ ਉਸ ਤੋਂ ਬਾਅਦ, ਮੈਂ ਇਕ ਟੈਕਸੀ ਬੁਲਾਈ, ਅਤੇ ਕਿਸੇ ਹੋਰ ਜਗਾ ਨੂੰ ਚਲੀ ਗਈ।

ਕਦੇ ਕਦਾਂਈ ਮੈਂ ਬਸ ਰਿਕਾਰਡਿੰਗ ਨੂੰ ਰੋਕਦੀ ਹਾਂ ਅਤੇ ਫਿਰ ਦੁਬਾਰਾ ਰਿਕਾਰਡ ਕਰਦੀ ਹਾਂ, ਸੋ ਮੇਰੀ ਆਵਾਜ਼ ਹਮੇਸ਼ਾਂ ਪਿਛਲੀ ਆਵਾਜ਼ ਨਾਲ ਮੇਲ ਨਹੀਂ ਖਾਂਦੀ। ਮੈਂਨੂੰ ਉਮੀਦ ਹੈ ਦਰਸ਼ਕਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

ਜੇਕਰ ਮੈਂਨੂੰ ਟੈਕਸੀ ਰਾਹੀਂ ਜਾਣਾ ਪਵੇ, ਕਾਰਨ ਜਿਸ ਕਰਕੇ ਮੈਨੂੰ ਟੈਕਸੀਆਂ ਬਦਲਣੀਆਂ ਜ਼ਾਰੀ ਰਖਣਾ ਪੈਂਦਾ ਹੈ, ਇਹ ਹੈ ਕਿਉਂਕਿ ਮੈਂ ਜਿਆਦਾਤਰ ਡਰਾੲਵਰਾਂ ਪ੍ਰਤੀ ਉਦਾਰਚਿਤ ਹਾਂ। ਮੈਂ ਉਨਾਂ ਨੂੰ ਇਕ ਚੰਗੀ, ਕਾਫੀ ਵਡੀ ਟਿਪ ਦਿੰਦੀ ਹਾਂ, ਜਾਂ ਮੈਂ ਉਨਾਂ ਨੂੰ ਇਕ ਰੈਸਟਰਾਂਟ ਤੋਂ ਵੀਗਨ ਭੋਜ਼ਨ ਖਾਣ ਲਈ ਸਦਾ ਦਿੰਦੀ ਹਾਂ ਜੋ ਮੈਂ ਆਰਡਰ ਕਰਦੀ ਹਾਂ, ਅਤੇ ਫਿਰ ਮੈਂ ਇਹ ਉਨਾਂ ਨੂੰ ਲਿਜਾਣ ਲਈ ਦਿੰਦੀ ਹਾਂ। ਅਤੇ ਉਹ ਫਿਰ ਜਾਣਦੇ ਹਨ ਮੇਰੇ ਕੋਲ ਪੈਸੇ ਹਨ। ਸੋ ਜੇ ਕਦੇ, ਸਿਰਫ ਸੁਰਖਿਆ ਕਾਰਨਾਂ ਕਰਕੇ, ਮੈਂ ਟੈਕਸੀ ਬਦਲਦੀ ਹਾਂ। ਅਤੇ ਮੈਂ ਹਮੇਸ਼ਾਂ ਰੁਕਦੀ ਹਾਂ ਜਿਥੇ ਇਹ ਸੁਰਖਿਅਤ ਹੋਵੇ, ਅਤੇ ਫਿਰ ਸ਼ਾਇਦ ਮੈਂ ਤੁਰ ਕੇ ਜਾਂਦੀ ਹਾਂ ਜਿਥੇ ਮੈਂ ਜਾਣਾ ਚਾਹਾਂ, ਇਕ ਹੋਟਲ ਦੇ ਸਾਹਮੁਣੇ ਰੁਕਦੀ ਹਾਂ, ਜਾਂ ਹੋਟਲ ਤੋਂ ਇਕ ਹੋਰ ਟੈਕਸੀ ਬੁਲਾਉਂਦੀ ਹਾਂ, ਇਕ ਨਵਾਂ ਟੈਕਸੀ ਡਰਾਈਵਰ, ਮਿਸਾਲ ਵਜੋਂ। ਇਹ ਬਸ ਇਕ ਵਾਧੂ ਕਾਫੀ ਸਾਰੀ ਸਾਵਧਾਨੀ ਕਿਉਂਕਿ ਮੈਂ ਸੰਸਾਰ ਵਿਚ ਇਕਲੀ ਹਾਂ। ਅਤੇ ਤੁਸੀਂ ਜਾਣਦੇ ਹੋ ਇਹ ਸੰਸਾਰ ਹਰ ਇਕ ਲਈ ਸਭ ਚੰਗਾ ਅਤੇ ਸ਼ਹਿਦ ਵਾਂਗ ਨਹੀਂ ਹੈ, ਅਤੇ ਮੈਨੂੰ ਆਪਣੀ ਦੇਖਭਾਲ ਖੁਦ ਆਪ ਕਰਨੀ ਪੈਂਦੀ ਹੈ।

ਮੈਂ ਤਾਏਵਾਨ (ਫਾਰਮੋਸਾ) ਨੂੰ ਵਾਪਸ ਆਉਂਦੀ ਹੁੰਦੀ ਸੀ ਜਾਂ ਕਿਸੇ ਹੋਰ ਜਗਾ ਕਦੇ ਕਦਾਂਈ ਅਤੇ ਲੋਕਾਂ ਨੂੰ ਪਹਿਲਾਂ ਹੀ ਦਸ ਦਿੰਦੀ ਸੀ ਆ ਕੇ ਮੈਨੂੰ ਇਕ ਗਡੀ ਨਾਲ ਚੁਕਣ ਲਈ ਜਾਂ ਕੁਝ ਅਜਿਹਾ। ਪਰ ਬਾਅਦ ਵਿਚ, ਮੈਂ ਇਹ ਹੋਰ ਨਹੀਂ ਚਾਹੁੰਦੀ ਸੀ। ਕਿਉਂਕਿ, ਮਿਸਾਲ ਵਜੋਂ, ਸਾਰੇ ਤਾਏਵਾਨੀਜ਼ (ਫਾਰਮੋਸਨ) ਆਉਂਦੇ ਸਨ, ਅਤੇ ਹਵਾਈ ਅਡੇ ਤੇ ਇਹ ਬਹੁਤ ਜਿਆਦਾ ਭੀੜ ਹੋ ਜਾਂਦੀ। ਮੈਂ ਦੂਜਿਆਂ ਦੀ ਯਾਤਰਾ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ। ਅਤੇ ਮੈਂ ਹੋਰਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਲੌਕ ਕਰਨਾ ਨਹੀਂ ਚਾਹੁੰਦੀ। ਉਹ ਇਕ ਸੇਡਾਨ ਕੁਰਸੀ ਲਿਆਉਂਦੇ ਅਤੇ ਫਿਰ ਮੈਨੂੰ ਉਸ ਕੁਰਸੀ ਦੇ ਉਪਰ ਰਖਦੇ ਅਤੇ ਚਾਰ ਵਿਆਕਤੀਆਂ ਨਾਲ ਮੈਨੂੰ ਚੁਕਦੇ - ਦੋ ਸਾਹਮੁਣੇ, ਦੋ ਪਿਛੇ - ਆਪਣੇ ਮੋਢਿਆਂ ਉਤੇ ਤਾਂਕਿ ਹਰ ਇਕ ਹੋਰ ਦੇਖ ਸਕੇ। ਓਹ ਮੇਰੇ ਰਬਾ, ਇਹ ਸਚਮੁਚ ਚਣੌਤੀ ਵਾਲਾ ਕੁਝ ਸੀ, ਅਤੇ ਮੈਂ ਬਹੁਤ ਸ਼ਰਮੀਲੀ ਸੀ। ਸੋ ਕੁਝ ਸਮੇਂ ਬਾਅਦ, ਮੈਂ ਕਿਸੇ ਨੂੰ ਬਿਲਕੁਲ ਨਹੀਂ ਦਸਦੀ ਸੀ ਕਿ ਮੈਂ ਵਾਪਸ ਆ ਰਹੀ ਹਾਂ ਜਾਂ ਜਾ ਰਹੀ ਹਾਂ। ਮੈਂ ਬਸ ਦੌੜ ਜਾਂਦੀ ਸੀ।

ਇਥੋਂ ਤਕ ਜਦੋਂ ਮੈਂ ਯੂਰਪ ਦੌਰੇ ਵਿਚ ਇਧਰ ਉਧਰ ਗਈ ਸੀ - ਯਾਦ ਹੈ ਯੁਧ ਦੌਰਾਨ ਯੂਰੋਪੀਅਨ ਦੌਰਾ, ਉਸ ਸਮੇਂ ਤੁਹਾਡੀਆਂ ਭੈਣਾਂ ਵਿਚੋਂ ਇਕ ਦੇ ਸਦੇ ਤੇ, ਮੇਰੀਆਂ ਮਿੰਨਤਾਂ ਕਰ ਰਹੀ ਸੀ ਆਉਣ ਲਈ ਯੁਧ ਨੂੰ ਰੋਕਣ ਲਈ - ਮੈਂ ਬਸ ਆਪਣੇ ਸਧਾਰਨ ਸਮਾਨ ਨਾਲ ਇਕਲੀ ਗਈ ਸੀ। ਅਤੇਂ ਮੈਂ ਕੋਈ ਵੀ ਪੈਰੋਕਾਰਾਂ ਦੀਆਂ ਗਡੀਆਂ ਵਿਚ ਜਾਣ ਲਈ ਹੌਂਸਲਾ ਨਹੀਂ ਕਰਦੀ ਜਾਂ ਉਨਾਂ ਦੇ ਨਾਲ ਜਾਂਦੀ ਜਾਂ ਕੁਝ ਅਜਿਹਾ। ਮੈਂ ਬਸ ਇਕਲੀ ਗਈ ਸੀ। ਅਤੇ ਜਦੋਂ ਮੈਂ ਉਨਾਂ ਨੂੰ ਦੇਖਿਆ ਮੇਰ ਵਲ ਆਉਂਦੇ ਹੋਏ, ਮੈਂ ਤੁਰੰਤ ਹੀ ਕਿਸੇ ਹੋਰ ਜਗਾ ਦੌੜ ਗਈ। ਸੋ ਉਹ ਇਕ ਵਾਰ, ਯਾਦ ਹੈ ਮੈਂ ਤੁਹਾਨੂੰ ਦਸ‌ਿਆ ਸੀ, ਸਲੋਵੀਨੀਆ ਵਿਚ, ਉਥੇ ਹੋਰ ਬਿਲਕੁਲ ਕੋਈ ਟੈਕਸੀਆਂ ਨਹੀਂ ਸਨ। ਅਤੇ ਸਾਰੇ ਪੈਰੋਕਾਰ ਮੈਨੂੰ ਦੇਖਣ ਆਏ ਕਿਉਂਕਿ ਉਹ ਵੀ ਦੌਰੇ ਤੇ ਮੇਰੇ ਭਾਸ਼ਣ ਨੂੰ ਸੁਣਨ ਲਈ ਜਾ ਰਹੇ ਸੀ। ਉਹ ਉਸ ਸਮੇਂ ਸਭ ਜਗਾ ਵਖ ਵਖ ਦੇਸ਼ਾਂ ਨੂੰ ਮੇਰਾ ਪਿਛਾ ਕਰਦੇ ਸਨ । ਪਰ ਮੈਂ ਹਮੇਸ਼ਾਂ ਇਕਲੀ ਜਾਂਦੀ ਸੀ। ਅਤੇ ਉਹਨਾਂ ਨੇ ਮੈਨੂੰ ਦੇਖਿਆ ਅਤੇ ਕਿਹਾ, "ਓਹ, ਸਤਿਗੁਰੂ ਜੀ, ਸਤਿਗੁਰੂ ਜੀ, ਇਥੇ ਆਓ, ਸਾਡੇ ਕੋਲ ਇਕ ਗਡੀ ਹੈ।" ਨਹੀਂ, ਮੈਂ ਹੌਂਸਲਾ ਨਹੀਂ ਕੀਤਾ, ਕਿਉਂਕਿ ਹਰ ਇਕ ਆਵੇਗਾ। ਜੇਕਰ ਮੈਂ ਉਥੇ ਜਾਂਦੀ, ਉਥੇ ਠਹਿਰਦੀ, ਉਨਾਂ ਦੀ ਗਡੀ ਲਈ ਉਡੀਕਦੀ, ਫਿਰ ਹਰ ਇਕ ਹੋਰ ਨੇ ਆਉਣਾ ਸੀ। ਅਤੇ ਹਵਾਈ ਅਡੇ ਤੇ ਇਹ ਘੜਮਸ ਹੋਣਾ ਸੀ।

ਸੋ, ਮੈਂ ਕਿਰਾਏ ਵਾਲੀਆਂ ਗਡੀਆਂ ਵਿਚੋਂ ਇਕ ਵਿਚ ਲੁਕ ਗਈ। ਅਤੇ ਉਸ ਸਮੇਂ ਗਡੀ ਜਿਹੜੀ ਮੈਂ ਕਿਰਾਏ ਤੇ ਲੈ ਸਕਦੀ ਸੀ, ਮੈਂ ਤੁਹਾਨੂੰ ਦਸ‌ਿਆ ਸੀ, ਸਟਿਕ ਸ਼ਿਫਟ ਵਾਲੀ ਸੀ। ਮੈਂ ਆਪਣੀ ਪੂਰੀ ਜਿੰਦਗੀ ਵਿਚ ਕਦੇ ਇਕ ਸਟਿਕ ਸ਼ਿਫਟ ਵਾਲੀ ਨਹੀਂ ਚਲਾਈ ਸੀ। ਅਤੇ ਇਹ ਦੁਕਾਨ ਲਈ ਅਖੀਰੀਲੇ ਮਿੰਟ ਵਿਚ ਸੀ। ਆਦਮੀ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲਈ ਬਹੁਤ ਉਤਸੁਕ ਸੀ। ਅਤੇ ਉਸ ਨੇ ਮੈਨੂੰ ਕਿਹਾ, "ਤੁਸੀਂ ਇਹ ਕਰੋ। ਉਹ ਕਰੋ। ਉਹ ਕਰੋ। ਅਤੇ ਫਿਰ ਗਡੀ ਚਲ ਪਵੇਗੀ।" ਮੈਂ ਕਿਹਾ, "ਕਿਪਾ ਕਰਕੇ, ਨਹੀਂ, ਮੈਂ ਕਦੇ ਪਹਿਲਾਂ ਇਸ ਕਿਸਮ ਦੀ ਗਡੀ ਨਹੀਂ ਚਲਾਈ।" ਉਸ ਨੇ ਕਿਹਾ, "ਤੁਸੀਂ ਇਹ ਜਾਣ ਲਵੋਂਗੇ।" ਕਿਵੇਂ? ਕਿਉਂਕਿ ਯੂਰਪ ਵਿਚ, ਮੈਂ ਦੇਖਿਆ ਬਹੁਤ ਸਾਰੀਆਂ ਗਡੀਆਂ ਸਿਰਫ ਸਟਿਕ ਸ਼ਿਫਟ ਸਨ। ਸੋ ਉਸ ਨੇ ਸੋਚਿਆ ਕਿ ਮੈਂ ਜਾਣਦੀ ਹੋਵਾਂਗੀ, ਕਿ ਮੈਂ ਬਸ ਉਸ ਨਾਲ ਸਿਸੀ ਸੈਸੀ ਕਰਨਾ ਚਾਹੁੰਦੀ ਸੀ ਉਸ ਨੂੰ ਆਪਣੀ ਪਤਨੀ ਅਤੇ ਬਚਿਆਂ ਕੋਲ ਘਰ ਨੂੰ ਜਾ ਕੇ ਅਤੇ ਰਾਤ ਦਾ ਭੋਜ਼ਨ ਖਾਣ ਤੋਂ ਦੇਰੀ ਕਰ ਰਹੀ ਸੀ। ਮੈਂ ਕਿਹਾ, "ਨਹੀਂ, ਮੈਂ ਸਚਮੁਚ ਨਹੀਂ ਜਾਣਦੀ। ਕ੍ਰਿਪਾ ਕਰਕੇ ਮੈਨੂੰ ਦਿਖਾਉ।" ਉਸ ਨੇ ਕਿਹਾ, "ਤੁਸੀਂ ਜਾਣ ਲਵੋਂਗੇ ਕਿਵੇਂ ਕਰਨਾ ਹੈ। ਬਸ ਇਹ ਕਰੋ। ਬਸ ਚਲਾਉ। ਤੁਸੀਂ ਗੈਸ ਨੂੰ ਦਬਾਓ ਅਤੇ ਤੁਸੀਂ ਦਬਾਓ..." ਮੈਂ ਇਥੋਂ ਤਕ ਭੁਲ ਗਈ ਉਸ ਨੇ ਮੈਨੂੰ ਕੀ ਕਿਹਾ ਸੀ। ਅਤੇ ਹੁਣ ਜੇਕਰ ਤੁਸੀਂ ਮੈਨੂੰ ਕਹਿੰਦੇ ਹੋ ਇਕ ਸਟਿਕ ਸ਼ਿਫਟ ਚਲਾਉਣ ਲਈ, ਮੈਂਨੂੰ ਹੁਣ ਪਤਾ ਨਹੀਂ ਕਿਵੇਂ ਹੋਵੇਗਾ।

ਸੋ, ਉਸ ਸਮੇਂ, ਮੈਂ ਹਵਾਈ ਅਡੇ ਤੋਂ ਰਾਜਧਾਨੀ ਤਕ ਸਾਰੇ ਰਾਹ ਗਡੀ ਚਲਾਈ, ਅਤੇ ਗਡੀ ਕਈ ਵਾਰ ਰੁਕ ਗਈ ਸੀ। ਮੈਨੂੰ ਰੁਕਣਾ ਪਿਆ, ਇਕ ਵਡੇ ਕਾਗਜ਼ ਦੇ ਟੁਕੜੇ ਉਤੇ ਲਿਖ‌ਿਆ, ਅਤੇ ਇਹ ਟੇਪ ਕੀਤਾ, ਇਹ ਪਿਛਲੀ ਕਚ ਦੀ ਖਿੜਕੀ ਉਤੇ ਲਾਇਆ: "ਨਵਾਂ ਡਰਾਈਵਰ! ਕ੍ਰਿਪਾ ਕਰਕੇ ਸਾਵਧਾਨ ਰਹੋ!" ਅਤੇ ਫਿਰ ਲੋਕ ਮੇਰੇ ਕੋਲੋਂ ਦੀ ਲੰਘ ਰਹੇ ਉਨਾਂ ਨੇ ਮੈਨੂੰ ਦੇਖਿਆ "ਕਾਚੂਮ, ਕਾਚੂਮ।" ਗਡੀ ਤਕਰੀਬਨ ਰੁਕ ਗਈ ਜਾਂ ਚਲਣਾ ਨਹੀਂ ਚਾਹੁੰਦੀ ਸੀ। ਉਹ ਮੇਰੇ ਵਲ ਦੋਸਤਾਨਾ ਮੁਸਕੁਰਾਹਟਾਂ ਨਾਲ ਦੇਖਦੇ ਰਹੇ। ਲੋਕ ਉਥੇ ਬਹੁਤ ਦਿਆਲੂ ਸਨ, ਬਹੁਤ ਦਿਆਲੂ; ਉਹ ਸਮਝ ਗਏ, ਉਹ ਬਸ ਮੇਰੀ ਕਾਰ ਤੋਂ ਦੂਰ ਰਹੇ। ਅਤੇ ਮੈਂ ਸਾਰਾ ਸਮਾਂ ਪ੍ਰਾਰਥਨਾ ਕਰ ਰਹੀ ਸੀ: "ਕ੍ਰਿਪਾ ਕਰਕੇ ਗਡੀ ਨੂੰ ਚਲਦੀ ਰਹਿਣ ਦਿਓ।" ਅਤੇ ਮੈਂ ਨਹੀਂ ਜਾਣਦੀ ਕਿਵੇਂ - ਰੁਕ ਗਈ, ਚਲ ਪਈ, ਰੁਕ ਗਈ, ਚਲ ਪਈ, "ਕਾਚੂਮ, ਕਾਚੂਮ, ਕਾਚੂਮ," ਅਧੀ-ਰੁਕ ਗਈ, ਅਧੀ-ਚਲ ਪਈ, ਇਹ ਸਭ... ਅਤੇ ਅਜ਼ੇ ਵੀ, ਮੈਂ ਉਸ ਮੋਟਰਵੇ ਤੇ ਕਿਸੇ ਜਗਾ ਹੋਟਲਾਂ ਵਿਚੋਂ ਇਕ ਤਕ ਪਹੁੰਚ ਗਈ। ਫਿਰ ਮੈਂ ਅੰਦਰ ਗਈ ਅਤੇ ਮੈਂ ਹੋਟਲ ਦੇ ਕਰਮਚਾਰੀਆਂ ਨੂੰ ਉਸ ਕਾਰ ਨੂੰ ਸੰਭਾਲਣ ਦਿਤਾ, ਕੰਪਨੀ ਨੂੰ ਬੁਲਾਉਣ ਲਈ ਇਹ ਜਾ ਕੇ ਕਲ ਨੂੰ ਲ਼ੈ ਜਾਣ ਲਈ ਜਾਂ ਜਦੋਂ ਵੀ। "ਕ੍ਰਿਪਾ ਕਰਕੇ ਮੈਨੂੰ ਦਸੋ ਜੇਕਰ ਮੈਂ ਰਾਜਧਾਨੀ ਨੂੰ ਜਾਣ ਲਈ ਇਕ ਟੈਕਸੀ ਲੈ ਸਕਦੀ ਹਾਂ।" ਸੋ ਉਨਾਂ ਨੇ ਉਹ ਸਭ ਦਾ ਪ੍ਰਬੰਧ ਕੀਤਾ। ਕਿਉਂਕਿ ਮੈਨੂੰ ਜ਼ਲਦੀ ਨਾਲ ਜਾਣ ਦੀ ਲੋੜ ਸੀ, ਮੈਂ ਉਸ ਗਡੀ ਨਾਲ ਹੋਰ "ਕਾਚੂਮ ਕਾਪੌਮ" ਨਹੀਂ ਕਰ ਸਕਦੀ ਸੀ। ਇਹ ਖਤਰਨਾਕ ਸੀ ਅਤੇ ਮੈਨੂੰ ਬਹੁਤੀ ਦੇਰ ਹੋ ਜਾਣੀ ਸੀ। ਕਿਉਂਕਿ ਉਸ ਸਮੇਂ, ਹਰ ਦੋ ਦਿਨਾਂ ਵਿਚ ਇਕ ਦੇਸ਼ ਵਿਚ ਭਾਸ਼ਣ ਸੀ। ਤੁਹਾਨੂੰ ਉਹ ਯਾਦ ਹੈ? ਹਰ ਦੋ ਦਿਨਾਂ ਨੂੰ ਮੈਨੂੰ ਕਿਸੇ ਹੋਰ ਦੇਸ਼ ਵਿਚ ਹੋਣਾ ਪੈਂਦਾ ਸੀ। ਸੋ ਮੈਂ ਬਸ ਉਸ ਗਡੀ ਨਾਲ ਖੇਡਾਂ ਨਹੀਂ ਖੇਡ ਸਕਦੀ ਸੀ।

ਖੁਸ਼ਕਿਸਮਤੀ ਨਾਲ, ਸਵਰਗਾਂ ਨੇ ਸੁਰਖਿਅਤ ਰਖ‌ਿਆ, ਫਰਿਸ਼ਤਿਆਂ ਨੇ ਮੇਰੀ ਮਦਦ ਕੀਤੀ, ਅਤੇ, ਕਿਵੇਂ ਨਾ ਕਿਵੇਂ, ਮੈਂ ਇਕ ਹੋਟਲ ਨੂੰ ਪਹੁੰਚ ਗਈ ਅਤੇ ਇਹਦਾ ਪ੍ਰਬੰਧ ਕੀਤਾ। ਅਤੇ ਉਨਾਂ ਨੇ ਕਿਹਾ, "ਓਹ, ਇਹ ਬਹੁਤ ਮਹਿੰਗਾ ਹੈ ਰਾਜਧਾਨੀ ਨੂੰ ਇਕ ਟੈਕਸੀ ਨਾਲ ਜਾਣਾ।" ਮੈਂ ਕਿਹਾ, "ਨਹੀਂ, ਨਹੀਂ, ਮੈਨੂੰ ਪ੍ਰਵਾਹ ਨਹੀਂ ਹੈ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ। ਮੇਰੇ ਕੋਲ ਭੁਗਤਾਨ ਕਰਨ ਲਈ ਪੈਸੇ ਹਨ।" ਬਿਨਾਂਸ਼ਕ, ਜਦੋਂ ਮੈਂ ਸੜਕ ਤੇ ਗਈ ਸੀ, ਮੈਂ ਤਿਆਰੀ ਕੀਤੀ, ਮੇਰੇ ਕੋਲ ਨਕਦੀ ਅਤੇ ਨਾਲੇ ਕੁਝ ਕ੍ਰੈਡਿਟ ਕਾਰਡ ਵੀ ਸਨ। ਕਿਵੇਂ ਵੀ, ਸੋ ਮੈਂ ਕਿਹਾ, "ਨਹੀਂ ਪ੍ਰਵਾਹ, ਮੇਰੇ ਕੋਲ ਪੈਸੇ ਹਨ।" ਇਸੇ ਕਰਕੇ ਮੈਂਨੂੰ ਹਮੇਸ਼ਾਂ ਟੈਕਸੀ ਬਦਲਣੀ ਪੈਂਦੀ ਹੈ ਜਿਥੇ ਵੀ ਸੰਭਵ ਹੋਵੇ, ਕਿਉਂਕਿ ਲੋਕ ਜਾਣ ਲੈਣਗੇ ਮੇਰੇ ਕੋਲ ਪੈਸੇ ਹਨ। ਕਿਉਂਕਿ ਕਦੇ ਕਦਾਂਈ ਉਹ ਮੈਨੂੰ ਲਿਜਾਣਾ ਨਹੀਂ ਚਾਹੁੰਦੇ। ਉਹ ਚਿੰਤਾ ਕਰਦੇ ਹਨ ਇਹ ਬਹੁਤੀ ਲੰਮੀ ਇਕ ਦੂਰੀ ਹੈ ਅਤੇ ਜੇਕਰ ਮੇਰੇ ਕੋਲ ਪੈਸੇ ਹਨ ਜਾਂ ਨਹੀਂ। ਅਤੇ ਮੈਂ ਇਕ ਅਜਨਬੀ ਹਾਂ; ਮੈਂ ਯੂਰੋਪੀਅਨ ਨਹੀਂ ਹਾਂ। ਇਸ ਤਰਾਂ ਦੀਆਂ ਚੀਜ਼ਾਂ। ਇਹ ਬਹੁਤ ਮੁਸ਼ਕਲ ਹੈ ਸੜਕ ਤੇ ਆਪ ਇਕਲੇ ਹੋਣਾ ਅਤੇ ਤੁਹਾਨੂੰ ਆਪਣੇ ਆਪ ਨੂੰ ਸੁਰਖਿਅਤ ਵੀ ਰਖਣਾ ਜ਼ਰੂਰੀ ਹੈ। ਅਤੇ ਤੁਹਾਨੂੰ ਲੋਕਾਂ ਨੂੰ ਯਕੀਨ ਦੁਆਉਣਾ ਪੈਂਦਾ ਕਿ ਤੁਹਾਡੇ ਕੋਲ ਇਕ ਲੰਮੀ ਦੂਰੀ ਲਈ ਪੈਸਾ ਮੌਜ਼ੂਦ ਹੈ। ਹੁਣ ਮੈਨੂੰ ਉਹ ਸਭ ਯਾਦ ਆਇਆ। ਇਹ ਜਿਵੇਂ ਇਕ ਹਾਲੀਵੂਡ ਕਹਾਣੀ ਵਾਂਗ ਹੈ।

Photo Caption: ਦੂਜਿਆਂ ਨੂੰ ਖੁਸ਼ੀ ਮ‌ਹਿਸੂਸ ਕਰਨ ਲਈ, ਪਿਆਰ ਨਾਲ ਆਪਣਾ ਸਭ ਤੋਂ ਵਧੀਆ ਪੇਸ਼ ਕਰੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/7)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:24
2024-11-22
2 ਦੇਖੇ ਗਏ
31:45
2024-11-20
128 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ